|| ਜੀ ਆਇਆਂ ਨੂੰ || Welcome to the Website of Sikh Students Federation ...

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ‘ਸੰਸਾਰ ਪਾਣੀ ਦਿਹਾੜੇ’ ਮੌਕੇ ਪੰਜਾਬ ਦੇ ਪਾਣੀਆਂ ਦੀ ਗੰਭੀਰ ਸਮੱਸਿਆ ਬਾਰੇ ਵਿਚਾਰ ਚਰਚਾ (ਰਿਪੋਰਟ: ਕਰਨਬੀਰ ਸਿੰਘ)

April 20, 2012

ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਕਰਨਾ ਨਾਮੁਮਕਿਨ ਹੈ। ਪਰ ਮਨੁੱਖ ਆਪਣੇ ਨਿੱਜ਼ੀ ਮੁਫ਼ਾਦਾਂ ਕਾਰਨ ਇਸ ਅੰਮ੍ਰਿਤ ਰੂਪੀ ਦਾਤ ਨੂੰ ਅੰਜਾਈ ਹੀ ਗੁਆ ਰਿਹਾ ਹੈ। ਪਾਣੀ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਹੋਇਆਂ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸਮੇਂ-ਸਮੇਂ ’ਤੇ ਪਾਣੀ ਦੀ ਮਹੱਤਤਾ ਬਾਰੇ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸੇ ਸਫ਼ਰ ਨੂੰ ਅੱਗੇ ਵਧਾਉਂਦੇ ਹੋਏ ਫ਼ੈਡਰੇਸ਼ਨ ਦੀ ਦੇਸ਼ਭਗਤ ਬਹੁ-ਤਕਨੀਕੀ ਕਾਲਜ ਬਰੜਵਾਲ (ਧੂਰੀ) ਦੀ ਇਕਾਈ ਵੱਲੋਂ 22 ਮਾਰਚ ਨੂੰ ‘ਸੰਸਾਰ ਪਾਣੀ ਦਿਹਾੜੇ’ ’ਤੇ ਕਾਲਜ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਕਰਵਾਇਆ ਗਿਆ। ਆਮ ਤੌਰ ’ਤੇ ਬਹੁਤੇ ਸੈਮੀਨਾਰ ਜੋ ਰਸਮੀ ਕਿਸਮ ਦੇ ਹੁੰਦੇ ਹਨ ਉਨ੍ਹਾਂ ਤੋਂ ਉਲਟ ਇਸ ਸੈਮੀਨਾਰ ਵਿੱਚ ਬੁਲਾਰਿਆਂ, ਸਰੋਤਿਆਂ ਅਤੇ ਪ੍ਰਬੰਧਕਾਂ ਵਿੱਚ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਬਾਰੇ ਇੱਕ ਖਾਸ ਕਿਸਮ ਦਾ ਸਰੋਕਾਰ ਝਲਕਦਾ ਸੀ ਅਤੇ ਉਹ ਭੱਵਿਖ ਸੰਵਾਰਨ ਲਈ ਤਹਿ ਦਿਲੋਂ ਜੁਟੇ ਹੋਏ ਜਾਪ ਰਹੇ ਸਨ। ਮੁੱਖ ਬੁਲਾਰਿਆਂ ਦੀ ਖੋਜ ਭਰਪੂਰ ਤੇ ਸੰਜੀਦਾ ਵਿਚਾਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਤੇ ਸਰੋਤਿਆਂ ’ਚ ਵਿਦਿਅਰਥੀਆਂ ਦੀ ਵੱਡੀ ਸ਼ਮੂਲੀਅਤ ਇਸ ਸਮਾਗਮ ਨੂੰ ਕਾਮਯਾਬ ਬਣਾ ਗਈ।

read more »

ਆਨੰਦ ਕਾਰਜ ਕਾਨੂੰਨ ਤੇ ਸਿੱਖ ਪਛਾਣ ਦਾ ਮਸਲਾ: ਮੌਜੂਦਾ ਹਾਲਤ ਤੇ ਹੱਲ

April 18, 2012

ਸਭ ਤੋਂ ਪਹਿਲਾਂ ਸਾਨੂੰ ਆਨੰਦ ਕਾਰਜ ਕਾਨੂੰਨ ਸੰਬੰਧੀ ਮੌਜੂਦਾ ਸਥਿਤੀ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਜੇ ਤੱਕ “ਆਨੰਦ ਮੈਰਿਜ ਐਕਟ” ਵਿਚ ਕੋਈ ਤਬਦੀਲੀ ਨਹੀਂ ਹੋਈ। ਤਾਜਾ ਸਥਿਤੀ ਇਹ ਹੈ ਕਿ ਆਨੰਦ ਵਿਆਹ ਕਾਨੂੰਨ (1909) ਵਿਚ ਸੋਧ ਕਰਨ ਲਈ ਇਕ ਬਿੱਲ ਭਾਰਤ ਦੀ ਸੰਸਦ ਵਿਚ ਪੇਸ਼ ਕਰਨ ਨੂੰ ਭਾਰਤ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਮਨਜੂਰੀ ਦਿੱਤੀ ਗਈ ਹੈ। ਭਾਰਤ ਸਰਕਾਰ ਦੇ “ਪੱਤਰ-ਸੂਚਨਾ ਦਫਤਰ” (Press Information Bureau, Government of India) ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਵੀ ਇਹੀ ਜਾਣਕਾਰੀ ਮਿਲਦੀ ਹੈ ਕਿ: “ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ ਵਿਚ ਵਿਆਹ ਦਰਜ਼ ਕਰਨ ਦਾ ਪ੍ਰਬੰਧਕ ਕਰਨ ਲਈ ਬਿੱਲ ਸੰਸਦ ਵਿਚ ਪੇਸ਼ ਕਰਨ ਨੂੰ ਮਨਜੂਰੀ ਦਿੱਤੀ ਹੈ” (Relase ID: 82201)। ਪਿਛਲੇ ਕੁਝ ਮਹੀਨਿਆਂ ਵਿਚ ਇਸ ਤੋਂ ਪਹਿਲਾਂ ਵੀ 1909 ਦੇ ਇਸ ਕਾਨੂੰਨ ‘ਚ ਭਵਿੱਖ ਵਿਚ ਸੋਧ ਕੀਤੇ ਜਾਣ ਦੇ ਬਿਆਨ ਕਈ ਸਰਕਾਰੀ ਹਲਕਿਆਂ ਵੱਲੋਂ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਭਾਰਤ ਦੇ ਕਾਨੂੰਨ ਮੰਤਰੀ ਨੇ ਇਹ ਬਿਆਨ ਵੀ ਦਿੱਤਾ ਸੀ ਵਿਆਹ ਦੀ ਰਜਿਸਟ੍ਰੇਸ਼ਨ ਨੂੰ “ਧਰਮ-ਰਹਿਤ” ਕਰ ਦੇਣਾ ਚਾਹੀਦਾ ਹੈ (ਦੇਖਣ ਨੂੰ ਇਹ ਗੱਲ ਤਰਕਸੰਗਤ ਲੱਗਦੀ ਹੈ ਪਰ ਭਾਰਤ ਦੇ ਸਮਾਜਕ-ਸਭਿਆਚਾਰਕ ਤੇ ਸਿਆਸੀ ਮਾਹੌਲ ਵਿਚ ਇਸ ਦੇ ਕਈ ਖਤਰਨਾਕ ਪਹਿਲੂ ਵੀ ਹਨ, ਜਿਨ੍ਹਾਂ ਬਾਰੇ ਵੱਖਰੇ ਤੌਰ ਉੱਤੇ ਵਿਚਾਰ ਕਰਨੀ ਬਣਦੀ ਹੈ)।

read more »

ਦਰਿਆਵਾਂ ਨੂੰ ਜੋੜਨ ਦਾ ਫੈਸਲਾ ਸੰਘੀ ਢਾਂਚੇ ਨੂੰ ਕਮਜ਼ੋਰ ਕਰਕੇ ਕੇਂਦਰੀਕਰਨ ਨੂੰ ਉਤਸ਼ਾਹਤ ਕਰੇਗਾ

February 28, 2012

ਬੀਤੇ ਦਿਨ ਭਾਰਤੀ ਸੁਪਰੀਮ ਕੋਰਟ ਨੇ ਭਾਰਤ ਵਿਚਲੇ ਦਰਿਆਵਾਂ ਨੂੰ ਜੋੜਨ ਦੇ ਵਿਵਾਦਗ੍ਰਸਤ ਕਾਰਜ ਨੂੰ ਸਮਾਂਬੱਧ ਕਰਕੇ ਪੂਰਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਇਹ ਫੈਸਲਾ ਕਈ ਪੱਖਾਂ ਤੋਂ ਅਹਿਮ ਹੈ ਅਤੇ ਇਸ ਦੇ ਮਾਰੂ ਤੇ ਉਸਾਰੂ ਪੱਖਾਂ ਬਾਰੇ ਗੰਭੀਰ ਬਹਿਸ ਛਿੜ ਚੁੱਕੀ ਹੈ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਹੈ ਕਿ ਦਰਿਆਈ ਪਾਣੀ ਅਨਮੋਲ ਕੁਦਰਤੀ ਸਰੋਤ ਹਨ ਜਿਸ ਉਪਰ ਦਰਿਆਵਾਂ ਦੇ ਕੰਢਿਆਂ ‘ਤੇ ਰਹਿਣ ਵਾਲਿਆਂ ਦਾ ਮੁਢਲਾ ਹੱਕ ਬਣਦਾ ਹੈ ਤੇ ਇਸ ਤੱਥ ਨੂੰ ਕੌਮਾਂਤਰੀ ਰਾਇਪੇਰੀਅਨ ਕਾਨੂੰਨ, ਹੇਲਸਿੰਕੀ ਨਿਯਮਾਵਲੀ ਅਤੇ ਭਾਰਤੀ ਸੰਵਿਧਾਨ ਨੇ ਪ੍ਰਵਾਣ ਕੀਤਾ ਹੈ। ਭਾਰਤੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਨ੍ਹਾਂ ਨਿਯਮਾਂ ਦੀ ਅਣਦੇਖੀ ਵਿਚ ਕੀਤਾ ਗਿਆ ਫੈਸਲਾ ਹੈ ਅਤੇ ਇਸ ਫੈਸਲੇ ਨਾਲ ਕੇਂਦਰ ਤੇ ਸੂਬਿਆਂ ਵਿਚਲੇ ਸੰਬੰਧ ਵੀ ਪ੍ਰਭਾਵਤ ਹੋਣਗੇ। ਸੂਬਿਆਂ ਦੇ ਮਾਮਲਿਆਂ ਵਿਚ ਕੇਂਦਰ ਦੀ ਦਖਲ ਅੰਦਾਜ਼ੀ ਵਧੇਗੀ, ਜਿਸ ਨਾਲ ਭਾਰਤ ਵਿਚ ਪਹਿਲਾਂ ਤੋਂ ਹੀ ਕਮਜ਼ੋਰ ਕੀਤੇ ਜਾ ਚੁੱਕੇ ਸੰਘੀ ਢਾਂਚੇ ਨੂੰ ਵਧੇਰੇ ਮਾਰੂ ਢਾਅ ਲੱਗੇਗੀ। ਇਹ ਫੈਸਲਾ ਤਾਕਤ ਦੇ ਕੇਂਦਰੀਕਰਨ ਨੂੰ ਉਤਸ਼ਾਹਤ ਕਰੇਗਾ ਜੋ ਕਿਸੇ ਵੀ ਤਰ੍ਹਾਂ ਇਸ ਬਹੁ-ਕੌਮੀ ਤੇ ਬਹੁ-ਸਭਿਆਚਾਰੀ ਦੇਸ਼ ਦੇ ਹਿਤ ਵਿਚ ਨਹੀਂ ਹੈ।

read more »

27 February: Dr. Sewak Singh to tell students importance of mother language

February 26, 2012

Malout, Punjab (February 26, 2012): International Mother Language Day is observed on 21 February every year. Guru Teg Bahadur Group of Colleges, Chhapianwali, Malout unit will be organizing a special lecture of Dr. Sewak Singh on 27 February, 2012 to mark the day which signifies the importance of mother language.

read more »

ਸ਼ਹੀਦੀ ਸਭਾ ਮੌਕੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕਰਨ ਦਾ ਉਪਰਾਲਾ ਕੀਤਾ

December 27, 2011

ਫਤਹਿਗੜ੍ਹ ਸਾਹਿਬ (27 ਦਸੰਬਰ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਹੋਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਗਈ। ਫੈਡਰੇਸ਼ਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇ।

read more »

SSF President discussed Sikh issues with British MPs in London

December 15, 2011

London (December 13, 2011): SSF president Parmjeet Singh Gazi, who is currently on a special purpose visit to England, yesterday discussed vital human rights concern of Sikhs living in Punjab and India, with members of British Parliament during a Lobby organized by Sikh Federation UK.

read more »

SCI’s decision would impose blind impunity zone in Punjab: SSF

December 8, 2011

Sikh Students Federation has raised it’s grave concern over Supreme Court of India’s decision in the case of enforced disappearance of three relatives of Professor Devender Pal Singh Bhullar and has term the decision as most unfortunate. Supreme Court yesterday set aside the Punjab and Haryana High Court order directing CBI inquiry into the matter, on mere ethical ground that High Court judge ordering the inquiry had certain reason for prejudice against one of the accused police officer.

read more »

ਦਸਤਾਰ ਮੁਕਾਬਲਾ 18 ਨੂੰ

November 17, 2011

ਪਟਿਆਲਾ (17 ਨਵੰਬਰ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੇਸ਼ ਭਗਤ ਬਹੁਤਕਨੀਕੀ ਕਾਲਜ, ਬਰੜਵਾਲ ਇਕਾਈ ਵੱਲੋਂ 18 ਨਵੰਬਰ, 2011 ਨੂੰ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਕੇਂਦਰੀ ਕਮੇਟੀ ਦੇ ਨੁਮਾਇੰਦੇ ਭਾਈ ਪਰਦੀਪ ਸਿੰਘ ਪੁਆਧੀ ਨੇ ਦੱਸਿਆ ਕਿ ਇਹ ਦਸਤਾਰ ਮੁਕਾਬਲਾ ਕਾਲਜ ਪੱਧਰ ਉੱਤੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਪ੍ਰਬੰਧ ਕਾਲਜ ਦੀ ਇਕਾਈ ਵੱਲੋਂ ਇਕਾਈ ਪ੍ਰਧਾਨ ਕਰਨਬੀਰ ਸਿੰਘ ਦੀ ਅਗਵਾਈ ਹੇਠ ਕੀਤਾ ਜਾਵੇਗਾ।

read more »

Students remembered victims of Sikh genocide by donating eyes

November 3, 2011

Jalandhar (November 03, 2011): More than two hundred students of Layllpur Khalsa College, Jalandhar donated their eyes in the memory of thousands of Sikhs massacred during November 1984 genocidal violence against Sikhs. In a brief samagam held at Gurudwara Sahib of Layllpur Khalsa College, Jalandhar students gathered to remember the innocent victims of this heinous crime. Students pledged to continue to observe follow the path of “welfare of all”, as shown by the Sikh Gurus.

read more »

ਨਵੰਬਰ 1984 ਨੂੰ ਯਾਦ ਕਰਦਿਆਂ ਸੈਂਕੜੇ ਵਿਦਿਆਰਥੀਆਂ ਨੇ ਅੱਖਾਂ ਦਾਨ ਕੀਤੀਆਂ


ਜਲੰਧਰ (03 ਨਵੰਬਰ, 2011): ਨਵੰਬਰ 1984 ਦੀ ਦਰਦਭਰੀ ਯਾਦ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਅੱਜ ਅੱਖਾਂ ਦਾਨ ਕੀਤੀਆਂ ਗਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਲਜ ਇਕਾਈ ਵੱਲੋਂ ਐਨ. ਐਸ. ਐਸ. ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਨੇਤਰ ਹਸਪਤਾਲ (ਸੋਹਾਣਾ) ਦੇ ਸਹਿਯੋਗ ਕੀਤੇ ਗਏ ਇਸ ਉੱਦਮ ਵਿਚ ਕਾਲਜ ਦੇ 203 ਵਿਦਿਆਰਥੀਆਂ ਨੇ ਅੱਖਾਂ ਦਾਨ ਦੇ ਫਾਰਮ ਭਰੇ। ਵਿਦਿਆਰਥੀਆਂ ਨੇ ਅੱਜ ਕੀਤੇ ਗਏ ਇਕ ਸੰਖੇਪ ਸਮਾਗਮ ਵਿਚ ਨਵੰਬਰ 1984 ਦੇ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕੀਤਾ।

read more »